Lyrics: Rohan Davesar
Music: Rohan Davesar
ਮੂਰੇ ਖੜਦਾ ਨਹੀਂ ਕੋਈ ਜਿੱਥੇ ਖੜੇ ਮੇਰੇ ਯਾਰ,
ਜਿੱਥੇ ਕਰਿਆ ਪਿਆਰ ਉੱਥੇ ਹੋਇਆ ਪਿੱਠ ਵਾਰ,
ਯਾਰੀ ਇਕੀਵੀ ਸਦੀ ਦੀ ਤੇ ਨਾ ਕਰਾਂ ਇਤਬਾਰ,
ਇੱਥੇ ਕਰ ਜਾਂਦੇ ਮਾੜੀ ਸਾਲੇ ਕਹਿ ਕੇ ਯਾਰ ਯਾਰ,
{verse}
ਇੱਥੇ ਹੁੰਦਾ ਨਹੀਂ ਉਹ ਅੱਜ ਕੱਲ ਯਾਰੀ ਦਾ ਖਿਆਲ,
ਰਹਿੰਦੇ ਹਰ ਵੇਲੇ ਪਿੱਠ ਉੱਤੇ ਵਾਰ ਨੂੰ ਤਿਆਰ,
ਸਾਲੇ ਲੋਕਾਂ ਦੇ ਤਾਂ ਅੱਜ ਕੱਲ ਦੋ ਦੋ ਕਿਰਦਾਰ,
ਬਸ ਭਾਲਦੇ ਆ ਪੈਸਾ ਬਸ ਕਰਦੇ ਵਪਾਰ.
ਤਾਂ ਹੀ ਸੇਫਟੀ ਲਈ ਰੱਖਦਾ ਮੈਂ AMMO ਸੋਣੀਏ,
ਕੱਢਾਂ ਮੱਥੇ ਵਿੱਚੋਂ ਦੇਵਾਂ ਨਾ ਮੈਂ ਡੈਮੋ ਸੋਹਣੀਏ,
ਭੇੜ ਕੁੱਤਿਆਂ ਨਾਲ ਰਲ ਸ਼ੇਰ ਮਾਰ ਸਕਦੀ ਹੈ,
ਬੜੇ ਕੱਢ ਕੇ ਬਿਠਾਏ ਆ ਮੈਂ ਵਹਿਮੋਹ ਸੋਹਣੀਏ
ਕੱਲਾ ਕੱਲਾ ਟੌਂਟ ਸਾਡੇ ਮਾਇੰਡ ਚ ਪਿਆ,
ਬੰਦੇ ਚੇਤੇ ਨੇ ਮੈਂ ਜਿੰਨਾ ਦੀ ਚਕਾਣੀਆਂ ਨੇ ਪੂਛਾਂ.
ਸਾਡੇ ਬਿਨਾ ਕੋਈ ਵੈਰੀਆਂ ਦੀ ਕੱਡ ਲੇਣਾ ਜਾਣ,
ਇਸ ਕਰਕੇ ਓਨਾ ਦੀ ਪੂਰੀ ਜਾਣਕਾਰੀ ਰੱਖਾਂ.
ਰੱਖਾਂ ਰੱਖਾਂ ਰੱਖਾਂ ਅੱਖ ਸਾਰਿਆਂ ਉੱਤੇ ਸ਼ੱਕੀ,
ਬੈਨ ਨਹੀਂਉ ਦਿੰਦਾ ਹੁਣ ਨੱਕ ਉੱਤੇ ਮੱਖੀ.
ਸਾਡਾ ਕੰਮ ਹਾਲੇ ਚੰਗੀ ਤਰਹਾਂ ਸ਼ੁਰੂ ਵੀ ਨਹੀਂ ਹੋਇਆ,
ਕਈ ਸੜੀ ਜਾਂਦੇ ਹੁਣੀ ਸਾਡੀ ਸੋਚ ਕੇ ਤਰੱਕੀ.
ਕਰ ਇਗਨੋਰ ਜਿਹੜੇ ਲੰਘਦੇ ਸੀ ਪਹਿਲਾਂ,
ਇੱਕ ਗਾਣੇ ਨੇ ਹੀ ਮਿਲਣੇ ਦੇ ਬਦਲੇ ਸਲੀਕੇ,
ਪਹਿਲਾਂ ਉਹਨਾਂ ਨੇ ਰਵਾਉਣ ਚ ਕੋਈ ਕਸਰ ਨਹੀਂ ਛੱਡੀ
ਡਿੱਗੇ ਨਜ਼ਰਾਂ ਚੋਂ ਮੈਂ ਵੀ ਫਿਰ ਮੁੜ ਕੇ ਨਹੀਂ ਚੱਕੇ
ਅੱਜ ਮੌਤ ਮੰਗਦੇ ਆ ਜਿਹੜੇ ਮੰਗਦੇ ਸੀ ਖੈਰ ਕੱਲ,
ਮਾੜੇ ਟਾਈਮ ਚ ਕਈ ਖੜੇ ਕਈ ਹੋ ਗਏ ਵੈਰੀ ਵੱਲ,
ਆਖਦੇ ਜੋ ਰੋ ਹੰਨ ਦੀ ਕਲਮ ਚ ਦਮ ਨਹੀਂ,
ਸਾਰੇ ਕੱਢਣੇ ਭੁਲੇਖੇ ਨੀ ਤੂੰ ਬੱਸ ਦੇਖੀ ਚੱਲ.
ਘਰੋਂ ਤੋਰਿਆ ਸੀ ਬੇਬੇ ਮੈਨੂੰ ਇਕੋ ਗੱਲ ਆਖ ਕੇ,
ਖੁਸ਼ੀ ਚਿਹਰੇ ਤੇ ਲਿਆਉਣੀ ਐ ਤੂੰ ਤੇਰੇ ਬਾਪ ਦੇ,
ਹੱਸਦੇ ਸੀ ਜਿਹੜੇ ਤਾੜੀ ਮਾਰ ਸਾਡੇ ਉੱਤੇ,
ਸਾਰੇ ਚੱਕਣੇ ਸ਼ਰੀਕ ਕੋਈ ਕਰਨੇ ਨਾ ਮਾਫ਼ ਨੇ.
ਕੌਰਜੀਵਾਲੇ ਚ ਨੀ ਮੈਂ ਮੇਲਾ ਲਾਦੂ ਦੇਖ ਲਈ,
ਘੱਟ ਲਵਾਂ ਲੀੜੇ ਪਰ ਬਰੈਂਡ ਪਾਵਾਂ ਫੇਕ ਨਹੀਂ,
ਜਿਹਨੂੰ ਮਿਲਾ, ਮਿਲਾ ਇਕੋ ਚਿਹਰੇ ਨਾਲ ਰਕਾਨੇ.
ਬੰਦਾ ਖੁਸ਼ ਕਰਨੇ ਨੂੰ ਕਦੇ ਬਦਲੇ ਨਾ ਭੇਸ ਨਹੀ.
ਕਰਾਂ ਖੁਸ਼ ਨਾ ਮੈਂ ਕਿਸੇ ਨੂੰ SWITCH ਕਰ ਭੇਸ ਨਹੀ