Lyrics: Rohan Davesar
Music: Rohan Davesar
ਪਹਿਲੇ ਯਾਰ ਦੂਜਾ ਘਰੋਂ ਤੀਜਾ ਫੋਨ ਨਾ ਕੋਈ ਆਵੇ,
ਲੱਗੇ ਜੱਟ ਦਾ ਨਾ ਪਤਾ ਕਿੱਥੋਂ ਆਵੇ ਕਿੱਥੇ ਜਾਵੇ.
ਲੋਕੀ ਸੋਚਦੇ ਕਿ ਤਗੜੇ ਉਹ ਚੁੱਪ ਸਾਡੀ ਵੇਖ.
ਖੌਫ ਆਇਆ ਕਦੋਂ ਕਾਵਾਂ ਦਾ ਇਹ ਲਹਿਰਾਂ ਚ ਕੁੜੇ.
ਸਾਡੇ ਵੈਰੀਆਂ ਦੀ ਆਕੜ ਆ ਬੂਟਾਂ ਜਿਹੀ ਸਾਡੇ,
ਦੋਨੋਂ ਮਹਿੰਗੇ ਪਰ ਰਹਿੰਦੇ ਸਾਡੇ ਪੈਰਾਂ ਚ ਕੁੜੇ.
ਸਿਮ ਮੁਫਤ ਦੇ ਵਾਂਗੂੰ ਪਿਆਰ ਥਾਂ - ਥਾਂ ਨਹੀਂ ਕੀਤਾ,
ਜਿੱਥੇ ਲਾਈਏ ਯਾਰੀ ਦਿਲੋਂ ਹੀ ਨਿਭਾਈਏ ਨਖਰੋ.
ਕਿਸੇ ਤਕੜੇ ਨੂੰ ਬਹੁਤੀ ਹਾਂਜੀ ਹਾਂਜੀ ਨਹੀਂਉ ਕੀਤੀ,
ਵੈਰ ਮਾੜੇ ਵੈਰੀ ਨਾਲ ਵੀ ਨਾ ਪਾਈਏ ਨਖਰੋ.
ਅਸੀਂ ਮੋਟਰਾਂ ਤੇ ਯਾਰਾਂ ਨਾਲ ਰੌਣਕਾਂ ਚ ਹੋਈਏ,
ਰਹਿੰਦੇ ਔਨੀ ਜੋ ਪਹਾੜਾਂ ਵਿੱਚ ਸੈਰਾਂ ਤੇ ਕੁੜੇ
ਸਾਡੇ ਵੈਰੀਆਂ ਦੀ ਆਕੜ ਆ ਬੂਟਾਂ ਜਿਹੀ ਸਾਡੇ,
ਦੋਨੋਂ ਮਹਿੰਗੇ ਪਰ ਰਹਿੰਦੇ ਸਾਡੇ ਪੈਰਾਂ ਚ ਕੁੜੇ.
ਬਿਨਾਂ ਕਰੇ ਜਾਂਦਾ ਨਹੀਂ ਤਰੀਫ ਉਦੋਂ ਕੋਈ,
ਜਿੱਦੇ ਟਾਈਮ ਲਾ ਕੇ ਚੋਬਰ ਨੇ ਕੱਢ ਦੇਆ ਟੌਰ.
ਪੈਂਦੀ ਡੌਲਿਆਂ ਚ ਮੱਛੀ,ਪੱਟੀ ਮੋਰ ਪਾਵੇ ਪਹਿਲਾਂ,
ਮੁੰਡੇ ਜਿਮ ਦੇ ਸ਼ੌਕੀਨ ਦੇਖ ਦੱਸ ਦੀਆ ਤੋਰ.
ਨਾਮ ਰੱਬ ਦਾ ਜਪੀ ਦਾ ਰੋਜ ਉੱਠ ਪਰਭਾਤ,
ਰੱਖੀ ਖੋਟ ਨਹੀਂ ਕੋਈ ਆਪਣੇ ਪਲੈਨਾਂ ਚ ਕੁੜੇ.
ਸਾਡੇ ਵੈਰੀਆਂ ਦੀ ਆਕੜ ਆ ਬੂਟਾਂ ਜਿਹੀ ਸਾਡੇ,
ਦੋਨੋਂ ਮਹਿੰਗੇ ਪਰ ਰਹਿੰਦੇ ਸਾਡੇ ਪੈਰਾਂ ਚ ਕੁੜੇ.
ਇਕ ਚੜਦੀ ਜਵਾਨੀ ਉੱਤੋਂ ਜਿਗਰੇ ਬਥੇਰੇ,
ਜੱਟ ਫਿਰਦੇ ਨੇ ਵੈਰੀ ਖੁੱਡਾਂ ਵਿੱਚੋਂ ਕੱਢ ਦੇ.
ਸਾਡੀ ਗੈਰਹਾਜ਼ਰੀ ਚ ਲਹੂ ਕੱਢਦੇ ਸੀ ਅੱਗ ਜਿਹੜੇ,
ਲੁਕੇ ਕਿੱਥੇ ਰੋ ਹੰਨ ਨੂੰ ਵੈਲੀ ਨਹੀਂ ਲੱਭਦੇ.
ਪਾਈਏ ਕੌਰਜੀਵਾਲੇ ਚੋਂ ਚਾਹਾਂ ਪੀਂਦੇ ਦੀ ਸਟੋਰੀ,
ਜਿਹੜੀ ਲਾਂਦੀ ਅੱਗ ਬਰਫਾਂ ਦੇ ਸ਼ਹਿਰਾਂ ਚ ਕੁੜੇ.
ਸਾਡੇ ਵੈਰੀਆਂ ਦੀ ਆਕੜ ਆ ਬੂਟਾਂ ਜਿਹੀ ਸਾਡੇ,
ਦੋਨੋਂ ਮਹਿੰਗੇ ਪਰ ਰਹਿੰਦੇ ਸਾਡੇ ਪੈਰਾਂ ਚ ਕੁੜੇ.
ਚੀਕਾਂ ਕੰਮ,ਗੱਡੀ,ਵੈਰੀਆਂ ਦੀ ਰੱਖੀਏ ਕਢਾਕੇ,
ਹਿੱਸਾ ਬਣਦੇ ਨਹੀਂ ਕਿਸੇ ਨਾਲ ਰੇਸਾਂ ਚ ਅਸੀਂ,
ਫੋਨ ਮਾਰਦੀ ਜੇ ਕਿਤੇ ਹਿਕਾਂ ਡਾ ਕੇ ਖੜਨਾ,
ਰਹੇ ਫੇਲ ਹੀਆਂ ਪਿਆਰਾ ਵਾਲੇ ਕੇਸਾਂ ਚ ਅਸੀਂ.
ਵਫਾਦਾਰੀ ਦਾ ਤੂੰ ਸਾਡੀ ਉਹਨਾਂ ਕੋਲੋਂ ਪੁੱਛ ਲਈ,
ਖੜੇ ਜਿਹਨਾਂ ਨਾਲ ਚੱਲ ਦੇ ਹੋਏ ਫਾਇਰਾਂ ਚ ਕੁੜੇ.
ਸਾਡੇ ਵੈਰੀਆਂ ਦੀ ਆਕੜ ਆ ਬੂਟਾਂ ਜਿਹੀ ਸਾਡੇ,
ਦੋਨੋਂ ਮਹਿੰਗੇ ਪਰ ਰਹਿੰਦੇ ਸਾਡੇ ਪੈਰਾਂ ਚ ਕੁੜੇ.
ਥੋੜਾ ਆਪਣਾ ਸੀ ਦਿਲ ਥੋੜੇ ਯਾਰਾਂ ਦੇ ਸੀ ਪੰਪ,
ਖਾਸ ਲਿਖਣ ਤੇ ਗਾਉਣ ਦਾਤਾਂ ਚਾਹ ਨਹੀਂ ਸੀ ਕੋਈ,
ਤਿੰਨ ਟਾਈਮ ਰੋਟੀ ਦਾ ਸੀ ਸਰੀ ਜਾਂਦਾ ਚੰਗਾ,
ਗੱਲ ਇਹ ਵੀ ਨਹੀਂ ਕਿ ਰੋ ਹੰਨ ਨੂੰ ਰਾਹ ਨਹੀਂ ਸੀ ਕੋਈ.
ਜੋੜ ਜੋੜ ਅੱਖਰ ਬਣਾ ਲਏ ਚਾਰ ਗੀਤ,
ਨਾਮ ਹੌਲੀ ਹੌਲੀ ਆ ਜੇ ਖੋਰੇ ਸ਼ਾਇਰਾਂ ਚ ਕੁੜੇ|
ਸਾਡੇ ਵੈਰੀਆਂ ਦੀ ਆਕੜ ਆ ਬੂਟਾਂ ਜਿਹੀ ਸਾਡੇ,
ਦੋਨੋਂ ਮਹਿੰਗੇ ਪਰ ਰਹਿੰਦੇ ਸਾਡੇ ਪੈਰਾਂ ਚ ਕੁੜੇ.