Lyrics: Kuljeet Padam
Music: R Guru
ਇਕ ਦਿਨ ਤੜਫਾਉਂਦਾ
ਇਕ ਰਾਤ ਤੜਫਾਉਂਦੀ
ਜਦ ਯਾਦ ਤੇਰੀ ਆਉਂਦੀ
ਤੇਰੀ ਬਾਤ ਕੋਈ ਪਾਉਂਦੀ
ਗੱਲ ਹੋਰ ਨਹੀਂ ਕੋਈ
ਗੱਲ ਹੋਰ ਨਹੀਂ ਕੋਈ
ਗੱਲ ਤੇਰੀ ਗੱਲ ਦੀ ਏ
ਤੂੰ ਸੁਪਨੇ ਚ ਆਇਆ ਕਰ
ਉਥੇ ਮੇਰੀ ਚਲਦੀ ਏ
ਤੂੰ ਸੁਪਨੇ ਚ ਆਇਆ ਕਰ
ਉਥੇ ਮੇਰੀ ਚਲਦੀ ਏ
ਉਦਾਂ ਕੋਲ ਨਈਉਂ ਆਉਂਦਾ
ਨਾ ਤੂੰ ਦਿਲ ਦੀ ਸੁਣਾਉਂਦਾ
ਉਥੇ ਫਿਰੇ ਰੌਲਾ ਪਾਉਂਦਾ
ਨਾਲੇ ਆਪਣੀ ਸੁਣਾਉਂਦਾ
ਉਦਾਂ ਕੋਲ ਨਈਉਂ ਆਉਂਦਾ
ਨਾ ਤੂੰ ਦਿਲ ਦੀ ਸੁਣਾਉਂਦਾ
ਉਥੇ ਫਿਰੇ ਰੌਲਾ ਪਾਉਂਦਾ
ਨਾਲੇ ਆਪਣੀ ਸੁਣਾਉਂਦਾ
ਉਦਾਂ ਪੱਤਾ ਨਈਂ ਹਿਲਦਾ
ਉਦਾਂ ਪੱਤਾ ਨਈਂ ਹਿਲਦਾ
ਉਥੇ ਨੇਰੀ ਚੱਲਦੀ ਏ
ਤੂੰ ਸੁਪਨੇ ਚ ਆਇਆ ਕਰ
ਉਥੇ ਮੇਰੀ ਚਲਦੀ ਏ
ਤੂੰ ਸੁਪਨੇ ਚ ਆਇਆ ਕਰ
ਉਥੇ ਮੇਰੀ ਚਲਦੀ ਏ
ਸੂਟ ਨਾਲ ਦੀ ਏ ਪੱਗ
ਥਾਂ ਰੋਜ ਹੀ ਅਲੱਗ
ਉਦਾਂ ਲੱਗੀ ਜਾਏ ਪਾਲਾ
ਉਥੇ ਇਸ਼ਕੇ ਦੀ ਅੱਗ
ਸੂਟ ਨਾਲ ਦੀ ਏ ਪੱਗ
ਥਾਂ ਰੋਜ ਹੀ ਅਲੱਗ
ਉਦਾਂ ਲੱਗੀ ਜਾਏ ਪਾਲਾ
ਉਥੇ ਇਸ਼ਕੇ ਦੀ ਅੱਗ
ਉਥੇ ਪਲ ਵੀ ਰੁੱਕ ਜਾਂਦੇ
ਉਥੇ ਪਲ ਵੀ ਰੁੱਕ ਜਾਂਦੇ
ਘੜੀ ਕਿਹੜੀ ਚਲਦੀ ਏ
ਤੂੰ ਸੁਪਨੇ ਚ ਆਇਆ ਕਰ
ਉਥੇ ਮੇਰੀ ਚਲਦੀ ਏ
ਤੂੰ ਸੁਪਨੇ ਚ ਆਇਆ ਕਰ
ਉਥੇ ਮੇਰੀ ਚਲਦੀ ਏ
ਪੂਰੇ ਕਰ ਲਵਾਂ ਚਾਅ
ਤੇਰੀ ਫੜ ਲਵਾਂ ਬਾਂਹ
ਤੈਨੂੰ ਲੈਣਾ ਏ ਵਿਆਹ
ਲੈਣੇ ਕਠਿਆਂ ਨੇ ਸਾਹ
ਪੂਰੇ ਕਰ ਲਵਾਂ ਚਾਅ
ਤੇਰੀ ਫੜ ਲਵਾਂ ਬਾਂਹ
ਤੈਨੂੰ ਲੈਣਾ ਏ ਵਿਆਹ
ਲੈਣੇ ਕਠਿਆਂ ਨੇ ਸਾਹ
ਜਿੰਦ ਜਾਨ ਤੇਰੀ ਤੇ ਵੇ
ਕੁਲਜੀਤ ਮੇਰੀ ਚਲਦੀ ਏ
ਤੂੰ ਸੁਪਨੇ ਚ ਆਇਆ ਕਰ
ਉਥੇ ਮੇਰੀ ਚਲਦੀ ਏ
ਤੂੰ ਸੁਪਨੇ ਚ ਆਇਆ ਕਰ
ਉਥੇ ਮੇਰੀ ਚਲਦੀ ਏ