Music: Aman Panjabi
ਕਰਣ ਕਾਰਣ ਸਮਰੱਥ ਮੇਰਿਆ ਪੀਰਾ
ਸਭ ਕੁੱਝ ਤੇਰੇ ਹੱਥ ਮੇਰਿਆ ਪੀਰਾ
ਬਿੰਦੂ ਏ ਤੂੰ ਆਦਿ ਜੁਗਾਦਿ ਵੀ ਤੂੰ ਹੀ ਏ
ਅੰਦਰ ਦਾ ਇੱਕ ਸੱਚ ਬਾਹਰ ਵੀ ਤੂੰ ਹੀ ਏ
ਅਖੰਡ ਜੋਤ ਦੀ ਲੋਅ ਦੇ ਵਰਗਾ
ਜੀਹਨੂੰ ਦੇਖਾਂ ਉਹਦੇ ਵਰਗਾ
ਅਪਰਮਪਾਰ ਬੇਅੰਤ ਵੀ ਤੂੰ ਐ
ਆਦਿ ਵੀ ਤੂੰ ਐ ਅੰਤ ਵੀ ਤੂੰ ਐ
'ਵਾਜ ਵੀ ਤੂੰ ਐ ਕੰਠ ਮੇਰਿਆ ਪੀਰਾ
ਸਭ ਕੁੱਝ ਹੱਥ ਮੇਰਿਆ ਪੀਰਾ
ਜੁਗਾਂ ਤੋਂ ਪਾਰ ਸਮੇਂ ਤੋਂ ਪਾਰ
ਅਪਾਰ ਹੈ ਤੂੰ
ਇੱਕ ਪੱਥਰ ਦੇ ਵਿੱਚ ਕੀੜੇ ਦੀ
ਜੋ ਸਾਰ ਹੈ ਤੂੰ
ਇਸ਼ਕ ਇਬਾਦਤ ਜਿਸ ਦੇ ਪੱਲੇ
ਤੂੰ ਨਿਗਾ ਮਾਰਦਾ ਉਹਦੇ ਵੱਲੇ
ਫ਼ਕੀਰ ਜੋਗੀ ਤੇ ਸੰਤ ਤੂੰ ਮੇਰਾ
ਸੱਚਾ ਪੀਰ ਬੇਅੰਤ ਤੂੰ ਮੇਰਾ
ਗਿਆ ਪਾਪ ਅੱਖਾਂ ਤੋਂ ਲੱਥ ਮੇਰਿਆ ਪੀਰਾ
ਸਭ ਕੁੱਝ ਤੇਰੇ ਤੇਰੇ ਹੱਥ ਮੇਰਿਆ ਪੀਰਾ
ਹਰ ਕਣ ਦੇ ਵਿੱਚ ਹਰ ਮਨ ਦੇ ਵਿੱਚ ਵਾਸਾ ਏ
ਬੇਆਸੇ ਨੂੰ ਤੇਰਾ ਬਸ ਦਿਲਾਸਾ ਏ
ਦਰ ਤੇਰੇ ਦੀ ਪੈ ਗਈ ਆਦਤ
ਹੱਥ ਅੱਡ ਅੱਡ ਕੇ ਕਰਾਂ ਇਬਾਦਤ
ਤੇਰੀਆਂ ਦਾਤਾ ਸੱਤੇ ਖ਼ੈਰਾਂ
ਨਾਮ ਤੇਰੇ ਦੀ ਤਸਵੀ ਫੇਰਾ
ਯਾ ਅਲੀ ਮੌਲਾ ਤੂੰ
ਨਾਮ ਤੇਰੇ ਦਾ ਰੌਲ਼ਾ ਕਿਉਂ
ਦੀਦ ਨੂੰ ਤਰਸੇ ਅੱਖ ਮੇਰਿਆ ਪੀਰਾ
ਸਭ ਕੁੱਝ ਤੇਰੇ ਹੱਥ ਮੇਰਿਆ ਪੀਰਾ